ਕੈਸਰ ਦੇ ਮਰੀਜਾਂ ਦਾ ਰੇਡੀਏਸ਼ਨ ਥੈਰੇਪੀ ਰਾਹੀਂ ਮੈਡੀਕਲ ਫਰੀਦਕੋਟ ‘ਚ ਕਰੋੜਾ ਦੀਆ ਮਸ਼ੀਨਾਂ ਨਾਲ ਕੀਤਾ ਜਾਦਾ ਇਲਾਜ ਜਾਣੋ ਪੂਰੀ ਜਾਣਕਾਰੀ ਡਾ. ਗੁਰਪ੍ਰੀਤ ਕੌਰ ( ਮੈਡੀਕਲ ਫਿਜ਼ਿਸਿਸਟ ਅਤੇ ਰੇਡੀਏਸ਼ਨ ਸੇਫਟੀ ਅਫ਼ਸਰ (RSO) ਕੋਲੋਂ
ਜਿਵੇਂ ਨਵੀਂ ਤਕਨੀਕ ਆਉਂਦੀ ਚਲੀ ਜਾ ਰਹੀ ਹੈ ਉਸੇ ਹੀ ਤਰਾਂ ਅਸੀਂ ਸਿਖਾਲੇ ਹੁੰਦੇ ਚਲੇ ਜਾ ਰਹੇ ਹਾਂ ਅਤੇ ਸਾਨੂੰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਉਸੇ ਦੇ ਹੀ ਨਾਲ ਹੀ ਸਾਡਾ ਰਹਿਣ ਸਹਿਣ ਅਤੇ ਖਾਣ ਪੀਣ ਵੀ ਤਬਦੀਲ ਹੁੰਦਾ ਚਲਾ ਜਾ ਰਿਹਾ ਹੈ ਅਸੀਂ ਇੰਨੇ ਕੁ ਆਲਸੀ ਹੋ ਗਏ ਹਾਂ ਕਿ ਬਾਹਰ ਦਾ ਖਾਣਾ ਖਾਣਾ ਜਿਆਦਾ ਪਸੰਦ ਕਰਦੇ ਹਾਂ ਆਪਣੇ ਜੀਤ ਦੇ ਸਵਾਦ ਦੇ ਲਈ,
ਜੇਕਰ ਗੱਲ ਕਰੀਏ ਤਾਂ ਹੁਣ ਸਾਡਾ ਸਭ ਖਾਣ ਪੀਣ ਮਿਲਾਵਟੀ ਹੋ ਚੁੱਕਾ ਹੈ। ਜਿਸ ਦੀ ਉਦਾਹਰਨ ਨੌ ਜਵਾ ਨ ਪੀ ੜੀ ਨੂੰ ਦੇਖਣ ਤੇ ਲਈ ਜਾ ਸਕਦੀ ਹੈ ਜੋ ਕੀ 12-15-20 ਸਾਲਾ ਦੇ ਬੱ ਚੇ ਵੀ ਵੱਡੀ ਉਮਰ ਦੇ ਲੱਗਦੇ ਹਨ ਜਿਨਾਂ ਦੇ ਸਰੀਰ ਦੀ ਬਣਤਰ ਸੀਮਤ ਉਮਰ ਤੋਂ ਪਹਿਲਾਂ ਹੀ ਤਿਆਰ ਹੋ ਚੁੱਕੀ ਹੈ
ਜੋ ਹਸਪਤਾਲ ਅੰਦਰ ਜਾ ਰਹੇ ਹਰ ਵਰਗ ਦੇ ਮਰੀਜ਼ਾਂ ਤੋਂ ਸਪਸ਼ਟ ਹੁੰਦੀ ਹੈ ਜਿਸ ਕਾਰਨ ਅਸੀਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਵੀ ਹੁੰਦੇ ਚਲੇ ਜਾ ਰਹੇ ਹਾਂ ਜੋ ਕਿ ਹੁਣ ਵੱਖ ਵੱਖ ਬਿਮਾਰੀਆਂ ਤੋਂ ਪੀੜਿਤ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਤੋਂ ਸਾਬਤ ਹੁੰਦੀ ਹੈ
ਜੇਕਰ ਗੱਲ ਕਰੀਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਅੰਦਰ 7 ਤੋਂ 8 ਜ਼ਿਲਿਆਂ ਦੇ ਮਰੀਜ਼ ਆਪਣਾ ਇਲਾਜ ਕਰਵਾਉਣ ਦੇ ਲਈ ਚਲੇ ਆ ਰਹੇ ਹਨ ਜਿਸ ਦੇ ਦੌਰਾਨ ਹਸਪਤਾਲ ਅੰਦਰ ਕਾਬਿਲ ਡਾਕਟਰ ਅਤੇ ਆਧੁਨਿਕ ਮਸ਼ੀਨਾਂ ਦੇ ਨਾਲ ਮਰੀਜ਼ਾਂ ਦੀ ਬਿਮਾਰੀ ਦੀ ਭਾਲ ਕਰ ਇਲਾਜ ਕੀਤਾ ਜਾ ਰਿਹਾ ਹੈ। ਉਨਾ ਹੀ ਬਿਮਾਰੀਆਂ ਦੇ ਵਿੱਚੋਂ ਵੱਖ-ਵੱਖ ਨਾਮਾਂ ਦੇ ਨਾਲ ਜਾਨੀ ਜਾਣ ਵਾਲੀ ਕੈਂਸਰ ਦੀ ਬਿਮਾਰੀ ਹੈ ਜੋ ਕਿ ਪੂਰੇ ਪੰਜਾਬ ਭਰ ਦੇ ਵਿੱਚ ਅੱਗ ਵਾਂਗ ਫੈਲ ਰਹੀ ਹੈ। ਜਿਸ ਦਾ ਇਲਾਜ ਕੈਂਸਰ ਅਤੇ ਰੇਡੀਓ ਥਰੈਪੀ ਵਿਭਾਗ ਵੱਲੋਂ ਕੈਂਸਰ ਦੀ ਬਿਮਾਰੀ ਤੋਂ ਪੀੜਿਤ ਮਰੀਜ਼ਾਂ ਦਾ ਕੀਤਾ ਜਾ ਰਿਹਾ ਹੈ
ਵਿਭਾਗ ਵਿੱਚ ਕੈਂਸਰ ਦੇ ਮਰੀਜ਼ਾਂ ਨੂੰ ਦਵਾਈ ਅਤੇ ਕੀਮੋ ਥਰੈਪੀ ਦੇ ਨਾਲ ਨਾਲ ਕਰੋੜਾਂ ਰੁਪਈਆਂ ਦੀਆਂ ਵੱਖ-ਵੱਖ ਮਸ਼ੀਨਾਂ ਦੇ ਨਾਲ ਰੇਡੀਏਸ਼ਨ ਥਰੈਪੀ ਵੀ ਕੀਤੀ ਜਾ ਰਹੀ ਹੈ
ਜਿਸ ਸਬੰਧੀ ਅੱਜ ਸਾਡੀ ਟੀਮ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਦੇ ਕੈਂਸਰ ਅਤੇ ਰੇਡੀਓ ਥਰੇਪੀ ਵਿਭਾਗ ਦੇ ਡਾਕਟਰ ਗੁਰਪ੍ਰੀਤ ਕੌਰ
ਮੈਡੀਕਲ ਫਿਜ਼ਿਸਿਸਟ ਅਤੇ ਰੇਡੀਏਸ਼ਨ ਸੇਫਟੀ ਅਫ਼ਸਰ ਨਾਲ ਰਲ ਕੇ ਇੱਕ ਜਾਗਰੂਕਤਾ ਸੰਦੇਸ਼ ਤਿਆਰ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਜਰੂਰੀ ਸੀ ਤਾਂ ਜੋ ਸਮੇਂ ਸਿਰ ਕੈਂਸਰ ਦੀ ਭਿਆਨਕ ਬਿਮਾਰੀ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਵਿੱਚ ਮੱਦਦ ਅਤੇ ਪੰਜਾਬ ਵਾਸੀਆਂ ਨੂੰ ਜਾਗਰੂਕ ਕਰ ਸਕੀਏ ਡਾਕਟਰ ਗੁਰਪ੍ਰੀਤ ਕੌਰ ਵੱਲੋਂ ਦੱਸਿਆ ਕਿ ਰੇਡੀਏਸ਼ਨ ਥਰੈਪੀ ਬਿਲਕੁਲ ਦਰਦ ਰਹਿਤ ਹੈ ਜੋ ਕਿ ਬਿਲਕੁਲ ਹੀ ਐਕਸਰੇ ਦੀ ਤਰ੍ਹਾਂ ਹੈ ਬਹੁਤੇ ਮਰੀਜਾ ਨੂੰ ਇਲਾਜ ਪ੍ਰਤੀ ਫਾਇਦਾ ਮਿਲਿਆ ਹੈ
ਰੇਡੀਏਸ਼ਨ ਥਰੈਪੀ ਦੇ ਨਾਲ ਬਹੁਤੇ ਮਰੀਜ਼ ਠੀਕ ਹੋਏ ਹਨ ਆਓ ਜਾਣਦੇ ਹਾਂ ਪੂਰੀ ਜਾਣਕਾਰੀ ਡਾਕਟਰ ਗੁਰਪ੍ਰੀਤ ਕੋਲੋਂ ਇਸ ਤਰਾਂ ਰੇਡੀਏਸ਼ਨ ਥਰੈਪੀ ਕੀਤੀ ਜਾਂਦੀ ਹੈ ਅਤੇ ਕਿਹਡ਼ੇ ਮਰੀਜਾਂ ਦੀ,
ਸਾਡੇ ਵੱਲੋਂ ਤਿਆਰ ਕੀਤਾ ਗਿਆ ਜਾਗਰੂਕਤਾ ਸੰਦੇਸ਼ ਚੰਗਾ ਲੱਗਾ ਤਾ ਸਭ ਦੇ ਨਾਲ ਸਾਂਝਾ ਜਰੂਰ ਕਰਨਾ, ਸਾਡਾ ਮਕਸਦ ਕੇਵਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਅੰਦਰ ਚੱਲ ਰਹੇ ਆਧੁਨਿਕ ਇਲਾਜ ਤੋਂ ਜਾਗਰੂਕਤ ਕਰਨਾ ਹੈ ਤਾਂ ਜੋ ਅਸੀਂ ਨਿੱਜੀ ਹਸਪਤਾਲਾਂ ਦੀ ਲੁੱਟ ਤੋਂ ਬਚਿਆ ਜਾ ਸਕੇ ਅਤੇ ਕੈਸਰ ਦੇ ਮਰੀਜਾਂ ਦੀਆਂ ਕੀਮਤੀ ਜਾਨਾ ਬਚਾਈਏ

