ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆਸਰਕਾਰੀ ਬ੍ਹਿਜਿੰਦਰਾ ਕਾਲਜ ਫਰੀਦਕੋਟ ਵਿਖੇ ਪ੍ਰਿੰਸੀਪਲ ਡਾਕਟਰ ਪੂਜਾ ਭੱਲਾ ਜੀ ਦੀ ਅਗਵਾਈ ਵਿੱਚ ਸੰਗਤ ਮੈਂਟਲ ਹੈਲਥ ਕਲੱਬ ਵੱਲੋਂ ਵਿਦਿਆਰਥੀਆਂ ਦਾ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਮੈਂਟਲ ਹੈਲਥ ਸਬੰਧੀ ਜਾਗਰੂਕ ਕਰਨਾ ਅਤੇ ਜਾਣਕਾਰੀ ਦੇਣਾ ਹੈ। ਇਹ ਮੁਕਾਬਲਾ ਸਰਕਾਰੀ ਬਿ੍ਜਿੰਦਰਾ ਕਾਲਜ ਫਰੀਦਕੋਟ ਵਿੱਚ ਸਥਾਪਿਤ ਸੰਗਤ ਮੈਂਟਲ ਹੈਲਥ ਕਲੱਬ ਵੱਲੋਂ ਆਯੋਜਿਤ ਕੀਤਾ ਗਿਆ। ਸੰਗਤ ਮੈਂਟਲ ਹੈਲਥ ਕਲੱਬ ਨਾਲ ਜੁੜੇ ਹੋਏ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲਿਆ। ਇਹ ਪੋਸਟਰ ਮੇਕਿੰਗ ਮੁਕਾਬਲਾ ਵਰਲਡ ਮੈਂਟਲ ਹੈਲਥ ਡੇ ਨੂੰ ਸਮਰਪਿਤ ਕੀਤਾ ਗਿਆ।ਵਿਦਿਆਰਥੀਆਂ ਨੇ ਉਤਸ਼ਾਹ ਪੂਰਵਕ ਇਸ ਮੁਕਾਬਲੇ ਵਿੱਚ ਹਿੱਸਾ ਲੈਂਦਿਆਂ ਇਸ ਸਬੰਧੀ ਪੋਸਟਰ ਬਣਾਏ। ਇਸ ਕਲੱਬ ਦੇ ਕਨਵੀਨਰ ਪ੍ਰੋਫੈਸਰ ਬੂਟਾ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸੰਗਤ ਮੈਂਟਲ ਹੈਲਥ ਕਲੱਬ ਸਮੇਂ ਸਮੇਂ ਤੇ ਵਿਦਿਆਰਥੀਆਂ ਨੂੰ ਮੈਂਟਲ ਹੈਲਥ ਪ੍ਰਤੀ ਜਾਗਰੂਕ ਕਰਦਾ ਰਹਿੰਦਾ ਹੈ। ਮੈਂਟਲ ਹੈਲਥ ਕਲੱਬ ਨਾਲ ਜੁੜੇ ਹੋਏ ਸਤਿਕਾਰਤ ਪ੍ਰੋਫੈਸਰ ਸਾਹਿਬਾਨ ਡਾਕਟਰ ਨਛੱਤਰ ਸਿੰਘ,ਡਾਕਟਰ ਕੁਲਵਿੰਦਰ ਕੌਰ,ਪ੍ਰੋਫੈਸਰ ਹਰਪ੍ਰੀਤ ਸਫੀ ਵੀ ਸ਼ਾਮਿਲ ਹੋਏ । ਇਸ ਸਮੇਂ ਵਿਸ਼ੇਸ਼ ਰੂਪ ਵਿੱਚ ਡਾਕਟਰ ਸੁਖਜੀਤ ਸਿੰਘ ਅਤੇ ਪ੍ਰੋਫੈਸਰ ਗਗਨਦੀਪ ਸਿੰਘ ਵੀ ਹਾਜ਼ਰ ਰਹੇ। ਵਿਦਿਆਰਥੀ ਲੀਡਰ ਇਸ਼ਟ ਜੋਤ ਸਿੰਘ ਅਤੇ ਨਵਦੀਪ ਕੌਰ ਨੇ ਇਸ ਮੌਕੇ ਵੱਖ-ਵੱਖ ਗਤੀਵਿਧੀਆਂ ਸਬੰਧੀ ਸਾਰਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਸੰਗਤ ਮੈਂਟਲ ਹੈਲਥ ਕਲੱਬ ਦੇ ਵਿਦਿਆਰਥੀ ਮੈਂਬਰ ਲਵਵਿੰਦਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।
ਸਰਕਾਰੀ ਬ੍ਹਿਜਿੰਦਰਾ ਕਾਲਜ ਫਰੀਦਕੋਟ ‘ਚ ਕਰਵਾਇਆ ਪੋਸਟਰ ਮੇਕਿੰਗ ਮੁਕਾਬਲਾ

