9 ਅਕਤੂਬਰ 2026 ਫਰੀਦਕੋਟ : ਸੂਤਰਾਂ ਦੇ ਹਵਾਲੇ ਤੋਂ ਵੜਦੀ ਖ਼ਬਰ ਨਿਕਲ ਕੇ ਸਾਹਮਣੇ ਆਈ ਜਦੋਂ ਫਾਜਿਲਕਾ ਤੋਂ ਆਈ ਵਿਜੀਲੈਂਸ ਦੀ ਟੀਮ ਨੇ ਫਰੀਦਕੋਟ ਦੇ ਥਾਣਾ ਸਦਰ ‘ਤੇ ਰੇਡ ਕੀਤੀ ਹੈ। ਜਿੱਥੇ ਕਿ ਇਕ ਥਾਣੇਦਾਰ ਗੁਰਬਖਸ਼ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫ਼ਤਾਰ ਕਰ ਲਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਹਾਲੇ ਕਈ ਹੋਰ ਵੱਡੇ ਨਾਮ ਸਾਹਮਣੇ ਆਉਣ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪਿੰਡ ਘੁਗਿਆਣਾ ਨਾਲ ਸੰਬੰਧਿਤ ਇਕ ਕੇਸ ਵਿੱਚ 80 ਹਜਾਰ ਰੁਪਏ ਰਿਸ਼ਵਤ ਲੈਣ ਦੀ ਤਹਿ ਹੋਇਆ ਸੀ, ਜਿਸ ਵਿੱਚ ਇੱਕ ਕਿਸ਼ਤ ਪਹਿਲਾਂ ਲੈ ਲਈ ਸੀ ਤੇ ਅੱਜ ਦੂਜੀ ਕਿਸ਼ਤ ਲੈਦਿਆ ਵਿਜ਼ੀਲੈਂਸ ਦੀ ਟੀਮ ਨੇ ਥਾਣੇਦਾਰ ਨੂੰ ਗਿਰਫਤਾਰ ਕਰ ਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਵਿੱਚ ਪੁਲੀਸ ਦੇ ਕਈ ਹੋਰ ਵੱਡੇ ਨਾਮ ਸਾਹਮਣੇ ਆਉਂਣਗੇ।ਵਿਭਾਗ ਵੱਲੋ ਹਲੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਵਿਜੀਲੈਂਸ ਵਿਭਾਗ ਵੱਲੋ ਥਾਣਾ ਸਦਰ ਫਰੀਦਕੋਟ ਵੱਲੋ ਰੇਡ ਕਰ 80 ਹਜਾਰ ਰੁਪਏ ਰਿਸ਼ਵਤ ਲੈਂਦੇ ਥਾਣੇਦਾਰ ਗੁਰਬਖਸ਼ ਸਿੰਘ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕੀਤਾ ਗ੍ਰਿਫ਼ਤਾਰ

