ਫਰੀਦਕੋਟ ਦੀ ਡੋਗਰ ਬਸਤੀ ਚ ਅੱਜ ਦੇਰ ਸ਼ਾਮ ਹੋਈ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਨੌਜਵਾਨ ਆਪਣੇ ਸਾਥੀ ਨਾਲ ਘਰੇਲੂ ਸਮਾਨ ਲੈਣ ਜਾ ਰਿਹਾ ਸੀ ਤਾਂ ਉਸ ਵਕਤ ਕੁਝ ਨੌਜਵਾਨ ਜਿਨ੍ਹਾ ਕੋਲ ਤੇਜ਼ਧਾਰ ਹਥਿਆਰ ਸਨ ਉਕਤ ਨੌਜਵਾਨ ਤੇ ਜਾਨਲੇਵਾ ਹਮਲਾ ਕਰ ਬੁਰੀ ਤਰਾ ਜਖਮੀ ਕਰ ਦਿੱਤਾ ਜਿਸ ਨੂੰ ਜਖਮੀ ਹਾਲਤ ਚ ਮੁਹੱਲਾ ਵਾਸੀਆਂ ਵੱਲੋਂ ਹਸਪਤਾਲ ਪੁਹਚਾਇਆ ਗਿਆ। ਹਮਲਾਵਰ ਮੌਕੇ ਤੋ ਫਰਾਰ ਹੋ ਗਏ। ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪੁੱਜੀ ਜਿਸ ਵੱਲੋ ਆਸਪਾਸ ਦੇ CCTV ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਜੌ ਹਮਲਾਵਰਾਂ ਦੀ ਪਹਿਚਾਣ ਹੋ ਸਕੇ।
ਇਸ ਮੌਕੇ ਮੁਹੱਲਾ ਵਾਸੀਆਂ ਅਤੇ ਕੌਂਸਲਰ ਨੇ ਦੱਸਿਆ ਕਿ ਅਕਸਰ ਹੀ ਮੁੱਹਲੇ ਦੇ ਅੰਦਰ ਗੁੰਡਾ ਅਨਸਰਾਂ ਵੱਲੋਂ ਲੜਾਈ ਝਗੜੇ ਕੀਤੇ ਜਾਂਦੇ ਹਨ ਪਰ ਸੂਚਨਾ ਦੇਣ ਦੇ ਬਾਵਜੂਦ ਵੀ ਪੁਲੀਸ ਉਨ੍ਹਾਂ ਤੇ ਨਕੇਲ ਨਹੀਂ ਕਸ ਸਕੀ ਜਿਸ ਨਾਲ ਮਾਹੌਲ ਕਾਫੀ ਡਰ ਵਾਲਾ ਬਣਿਆ ਰਹਿੰਦਾ ਹੈ।ਉਨ੍ਹਾਂ ਕਿਹਾ ਕਿ ਅਜਿਹੇ ਗੁੰਡਾ ਅਨਸਰਾਂ ਖਿਲਾਫ਼ ਪੁਲਿਸ ਨੂੰ ਸਖ਼ਤ ਐਕਸ਼ਨ ਲੈਣਾ ਚਾਹੀਦਾ ਹੈ।
ਗੱਲਬਾਤ ਕਰਦਿਆਂ ਨੌਜਵਾਨ ਦੇ ਦੋਸਤ ਅਤੇ ਭਰਾ ਨੇ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਹਮਲਾਵਰਾਂ ਵੱਲੋਂ ਨਾਲਦੇ ਸਾਥੀਆਂ ਦੀ ਕੁੱਟਮਾਰ ਕੀਤੀ ਗਈ ਹੈਂ ਪ੍ਰੰਤੂ ਪੁਲਿਸ ਤੇ ਕਥਿਤ ਦੋਸ਼ ਲਗਾਉਂਦੇ ਆ ਕਿਹਾ ਕਿ ਪੁਲਿਸ ਵੱਲੋਂ ਕਦੇ ਵੀ ਘੱਟਣਾ ਨੂੰ ਅੰਜਾਮ ਦੇਣ ਵਾਲੇ ਨੌਜਵਾਨਾਂ ਤੇ ਕਾਰਵਾਈ ਨਹੀਂ ਕੀਤੀ ਗਈ
https://www.facebook.com/share/v/1CbuQEfBDX

