ਫ਼ਰੀਦਕੋਟ ਪੁਲਿਸ ਵੱਲੋਂ ਨਸ਼ਾ ਤਸਕਰੀ ਵਿਰੁੱਧ ਕਾਰਵਾਈ, 01 ਕਿਲੋ 118 ਗ੍ਰਾਮ ਹੈਰੋਇਨ ਸਮੇਤ ਇੱਕ ਨੌਜਵਾਨ ਅਤੇ ਇੱਕ ਔਰਤ ਗ੍ਰਿਫ਼ਤਾਰ

  • ਮਹਿਲਾ ਖਿਲਾਫ ਪਹਿਲਾ ਵੀ ਜਿਲ੍ਹਾ ਫਾਜ਼ਿਲਕਾ ਪੁਲਿਸ ਵੱਲੋ ਵੱਖ ਵੱਖ ਮਾਮਲੇ ਦਰਜ ਹਨ

ਸ਼੍ਰੀ ਗੌਰਵ ਯਾਦਵ ਆਈ.ਪੀ.ਐੱਸ ਮਾਨਯੋਗ ਡੀ.ਜੀ.ਪੀ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ਼੍ਰੀਮਤੀ ਨਿਲਾਬਰੀ ਜੱਗਦਲੇ ਵਿਜੇ, ਆਈ.ਪੀ.ਐੱਸ.ਆਈ.ਜੀ, ਫਰੀਦਕੋਟ ਰੇਜ ਫਰੀਦਕੋਟ, ਜੀ ਦੇ ਮਾਰਗ ਦਰਸ਼ਨ ਅਨੁਸਾਰ ਫਰੀਦਕੋਟ ਪੁਲਿਸ ਵੱਲੋਂ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਅਤੇ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।, ਇਸੇ ਲੜੀ ਤਹਿਤ ਫ਼ਰੀਦਕੋਟ ਪੁਲਿਸ ਨੂੰ ਇੱਕ ਹੋਰ ਵੱਡੀ ਸਫ਼ਲਤਾ ਹਾਸਲ ਹੋਈ ਹੈ।

ਜਸਪ੍ਰੀਤ ਸਿੰਘ ਐਸ.ਪੀ (ਸਥਾਨਿਕ) ਫਰੀਦਕੋਟ ਵੱਲੋ ਪ੍ਰੈਸ ਕਾਨਫਰੰਸ ਕਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕੀ ਸੀ.ਆਈ.ਏ. ਸਟਾਫ਼ ਫ਼ਰੀਦਕੋਟ ਦੀ ਟੀਮ ਨੇ ਅਹਿਮ ਭੂਮਿਕਾ ਨਿਭਾਈ ਮਿਤੀ 02.10.26 ਸੀ.ਆਈ.ਏ. ਸਟਾਫ਼ ਫ਼ਰੀਦਕੋਟ ਦੀ ਪੁਲਿਸ ਪਾਰਟੀ ਵੱਲੋਂ ਗਸ਼ਤ ਵਾ ਅਤੇ ਚੈਕਿੰਗ ਸ਼ੱਕੀ ਪੁਰਸ਼ਾ ਦੇ ਸੰਬੰਧ ਵਿੱਚ ਬਾ ਸਵਾਰੀ ਸਰਕਾਰੀ ਗੱਡੀ ਦੇ ਏਰੀਆ ਜੈਤੋ ਤੋ ਹੁੰਦੇ ਹੋਏ ਹਰੀਨੌ, ਮੋੜ ਤੋ ਖਾਰਾ ਤੋ ਕੋਟਕਪੂਰਾ ਨੂੰ ਜਾ ਰਹੇ ਸੀ ਤਾਂ ਪਿੰਡ ਖਾਰਾ ਦੇ ਬੰਦ ਪਏ ਪੈਟਰੋਲ ਪੰਪ ਪਾਸ ਇੱਕ ਮੋਟਰਸਾਈਕਲ ਪਰ ਇੱਕ ਮੋਨਾ ਨੌਜਵਾਨ ਅਤੇ ਇੱਕ ਔਰਤ ਖੜੇ ਦਿਖਾਈ ਦਿੱਤੇ ਜਿਹਨਾ ਨੂੰ ਪੁਲਿਸ ਪਾਰਟੀ ਵੱਲੋ ਦੋਹਾਂ ਨੂੰ ਕਾਬੂ ਕੀਤਾ ਗਿਆ ਹੈ।

ਕਾਰਵਾਈ ਦੇ ਵੇਰਵਿਆ ਮੁਤਾਬਿਕ ਮਿਤੀ 02-10-2026 ਨੂੰ ਦਰਸ਼ਨ ਸਿੰਘ 729/ਫ਼ਰੀਦਕੋਟ ਸਮੇਤ ਪੁਲਿਸ ਪਾਰਟੀ ਵੱਲੋਂ ਪਿੰਡ ਖਾਰਾ ਵਿਖੇ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਨੇੜੇ ਬੰਦ ਪੈਟਰੋਲ ਪੰਪ, ਪਿੰਡ ਖਾਰਾ ਵਿਖੇ ਇੱਕ ਮੋਟਰਸਾਈਕਲ ਨੰਬਰੀ PB-22-Y-4754 ਕੋਲ ਖੜ੍ਹੇ ਇੱਕ ਨੌਜਵਾਨ ਅਤੇ ਇੱਕ ਔਰਤ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕਰਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ। ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ। ਇਸ ਉਪਰੰਤ ਸ੍ਰੀ ਸੰਜੀਵ ਕੁਮਾਰ ਡੀ.ਐਸ.ਪੀ (ਸ:ਡ)ਕੋਟਕਪੂਰਾ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਤਲਾਸ਼ੀ ਕੀਤੀ ਗਈ। ਦੋਰਾਨੇ ਤਲਾਸ਼ੀ ਦੋਸ਼ੀਆਨ ਪਾਸੋ ਉਨ੍ਹਾਂ ਪਾਸੋਂ 01 ਕਿਲੋ 118 ਗ੍ਰਾਮ ਹੈਰੋਇਨ, ਇੱਕ ਮੋਟਰਸਾਈਕਲ ਮਾਰਕਾ ਸਪਲੈਡਰ, 02 ਮੋਬਾਇਲ ਫੋਨ ਬਰਾਮਦ ਹੋਈ ਬਰਾਮਦ ਹੋਏ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸਾਜਨ ਕੁਮਾਰ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਪੰਜੇਕੇ ਉੱਤਰ, ਜ਼ਿਲ੍ਹਾ ਫ਼ਿਰੋਜ਼ਪੁਰ, ਉਮਰ ਕਰੀਬ 24 ਸਾਲ, ਰਾਜ ਕੌਰ ਉਰਫ਼ ਛਿੰਦਰ ਪਤਨੀ ਬਲਜੀਤ ਸਿੰਘ ਵਾਸੀ ਚੰਡੀਗੜ੍ਹ ਬਸਤੀ, ਲਾਧੂ ਕਾ ਮੰਡੀ, ਜ਼ਿਲ੍ਹਾ ਫ਼ਾਜ਼ਿਲਕਾ ਵਜੋਂ ਹੋਈ ਹੈ। ਮੁੱਕਦਮਾ ਦੀ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਵਿਅਕਤੀਆ ਵੱਲੋ ਇਹ ਹੈਰੋਇਨ ਦੀ ਖੇਪ ਜ਼ਿਲ੍ਹਾ ਫ਼ਾਜ਼ਿਲਕਾ/ ਫਿਰੋਜਪੁਰ ਤੋ ਲਿਆ ਕੇ ਅੱਗੇ ਪੂਰੇ ਪੰਜਾਬ ਅੰਦਰ ਸਪਲਾਈ ਕੀਤੀ ਜਾਣੀ ਸੀ। ਰਾਜ ਕੌਰ ਦੇ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਐਨ.ਡੀ.ਪੀ ਐਸ ਐਕਟ ਦੀਆ ਧਾਰਾਵਾ ਤਹਿਤ 03 ਮੁੱਕਦਮੇ ਦਰਜ ਹੋਣ ਕਾਰਨ ਕੁਝ ਸਮਾ ਪਹਿਲਾ ਜੇਲ ਵਿੱਚੋ ਬਾਹਰ ਆਈ ਸੀ।
Mਜਸਪ੍ਰੀਤ ਸਿੰਘ ਐਸ.ਪੀ (ਸਥਾਨਿਕ) ਫਰੀਦਕੋਟ ਜੀ ਨੇ ਕਿਹਾ ਕਿ ਫ਼ਰੀਦਕੋਟ ਪੁਲਿਸ ਨਸ਼ਾ ਤਸਕਰੀ ਦੀ ਨੀਤੀ ਤਹਿਤ ਲਗਾਤਾਰ ਕਾਰਵਾਈ ਕਰ ਰਹੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਫ਼ਰੀਦਕੋਟ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ ਪਿਛਲੇ 24 ਘੰਟਿਆ ਦੌਰਾਨ ਐਨ:ਡੀ:ਪੀ:ਐਸ ਐਕਟ ਦੀਆ ਧਾਰਵਾ ਤਹਿਤ 10 ਮੁੱਕਦਮੇ ਦਰਜ ਕਰਕੇ 14 ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਤੋਂ ਇਲਾਵਾ “ਸਟਿੰਗ ਅਪਰੇਸ਼ਨ” ਦੇ ਖ਼ਿਲਾਫ਼ ਵੀ ਪ੍ਰਭਾਵਸ਼ਾਲੀ ਕਾਰਵਾਈ ਕਰਦਿਆਂ ਫਰੀਦਕੋਟ ਪੁਲਿਸ ਵੱਲੋ 02 ਮੁੱਕਦਮੇ ਦਰਜ ਕਰਕੇ 146 ਪਰੈਗਾਬਲਿਨ ਕੈਪਸੂਲ ਬਰਾਮਦ ਕਰਕੇ 03 ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਨਸ਼ਾ ਤਸਕਰੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਕਾਨੂੰਨ ਅਨੁਸਾਰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਫ਼ਰੀਦਕੋਟ ਪੁਲਿਸ ਦੀ ਕਾਰਵਾਈ ਲਗਾਤਾਰ ਜਾਰੀ ਰਹੇਗੀ।
ਇਸ ਸਬੰਧੀ ਥਾਣਾ ਸਦਰ ਕੋਟਕਪੂਰਾ ਵਿਖੇ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 21C/27(a)/61/85 NDPS ACT, ਤਹਿਤ ਮੁਕੱਦਮਾ ਨੰਬਰ ਮੁਕੱਦਮਾ ਨੰਬਰ 240 ਮਿਤੀ 02-10-2026 ਦਰਜ ਰਜਿਸਟਰ ਕੀਤਾ ਗਿਆ ਹੈ।
**
ਮੁੱਕਦਮਾ ਨੰਬਰ 240 ਮਿਤੀ 02-10-2026
ਅਧੀਨ ਧਾਰਾ 21C/27(a)/61/85 ਐਨ.ਡੀ.ਪੀ.ਐਸ ਐਕਟ, ਥਾਣਾ ਸਦਰ ਕੋਟਕਪੂਰਾ
ਲੜੀ ਨੰ. ਦੋਸ਼ੀਆਨ ਦਾ ਵੇਰਵਾ ਬ੍ਰਾਮਦਗੀ ਕੰਮਕਾਰ

  1. ਰਾਜ ਕੌਰ ਉਰਫ਼ ਛਿੰਦਰ ਪਤਨੀ ਬਲਜੀਤ ਸਿੰਘ ਵਾਸੀ ਚੰਡੀਗੜ੍ਹ ਬਸਤੀ, ਲਾਧੂ ਕਾ ਮੰਡੀ, ਜ਼ਿਲ੍ਹਾ ਫ਼ਾਜ਼ਿਲਕਾ, ਉਮਰ ਕਰੀਬ 37 ਸਾਲ 1. 01 ਕਿਲੋ 118 ਗ੍ਰਾਮ ਹੈਰੋਇਨ
  2. 02 ਮੋਬਾਇਲ ਫੋਨ
  3. ਇੱਕ ਮੋਟਰਸਾਈਕਲ ਮਾਰਕਾ ਸਪਲੈਡਰ
  4. 5100/- ਰੁਪਏ ਡਰੱਗ ਮਨੀ
    ਬੇਰੁਜਗਾਰ
  5. ਸਾਜਨ ਕੁਮਾਰ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਪੰਜੇਕੇ ਉੱਤਰ, ਜ਼ਿਲ੍ਹਾ ਫ਼ਿਰੋਜ਼ਪੁਰ।, ਉਮਰ ਕਰੀਬ 23 ਸਾਲ
    **
    ਮੁੱਕਦਮਾ ਨੰਬਰ 240 ਮਿਤੀ 02-10-2026
    ਅਧੀਨ ਧਾਰਾ 21C/27(a)/61/85 ਐਨ.ਡੀ.ਪੀ.ਐਸ ਐਕਟ, ਥਾਣਾ ਸਦਰ ਕੋਟਕਪੂਰਾ

ਲੜੀ ਨੰ. ਦੋਸ਼ੀਆਨ ਦਾ ਵੇਰਵਾ ਦੋਸ਼ੀਆਨ ਦੇ ਖਿਲਾਫ ਪਹਿਲਾ ਦਰਜ ਮੁੱਕਦਮੇ

  1. ਰਾਜ ਕੌਰ ਉਰਫ਼ ਛਿੰਦਰ ਪਤਨੀ ਬਲਜੀਤ ਸਿੰਘ ਵਾਸੀ ਚੰਡੀਗੜ੍ਹ ਬਸਤੀ, ਲਾਧੂ ਕਾ ਮੰਡੀ, ਜ਼ਿਲ੍ਹਾ ਫ਼ਾਜ਼ਿਲਕਾ, ਉਮਰ ਕਰੀਬ 37 ਸਾਲ ਮੁੱਕਦਮਾ ਨੰਬਰ 147 ਮਿਤੀ 23.07.2022 ਅ/ਧ 420/384/388/379ਬੀ/506/148/411 ਆਈ.ਪੀ.ਸੀ ਥਾਣਾ ਸਦਰ ਫਾਜਿਲਕਾ ਮੁੱਕਦਮਾ ਨੰਬਰ 72 ਮਿਤੀ ਮਿਤੀ 29.03.2026 ਅ/ਧ 21/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਾਜਿਲਕਾ ਮੁੱਕਦਮਾ ਨੰਬਰ 243 ਮਿਤੀ ਮਿਤੀ 05.08.2026 ਅ/ਧ 21/29/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਫਾਜਿਲਕਾ

Leave a Reply

Your email address will not be published. Required fields are marked *

YouTube
WhatsApp
URL has been copied successfully!