ਫਰੀਦਕੋਟ 4 ਅਕਤੂਬਰ (ਗੁਰਪ੍ਰੀਤ ਸਿੰਘ): ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵਲੋ ਜ਼ਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2026 ਸੀਜਨ-4 ਅਧੀਨ ਜਿਲ੍ਹਾ ਪੱਧਰ ਖੇਡਾਂ -2026 (ਲੜਕੇ ਅਤੇ ਲੜਕੀਆਂ) ਵੱਖ-ਵੱਖ ਖੇਡਾਂ ਵਿੱਚ ਫ਼ਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਪਿਛਲੇ ਦੋ ਦਿਨਾਂ ਤੋ ਕਰਵਾਈਆ ਜਾ ਰਹੀਆਂ ਹਨ। ਇਨ੍ਹਾ ਖੇਡਾਂ ਵਿੱਚ ਵੱਖ-ਵੱਖ ਉਮਰ ਵਰਗਾਂ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨਸ. ਬਲਜਿੰਦਰ ਸਿੰਘ ਜਿਲ੍ਹਾ ਖੇਡ ਅਫ਼ਸਰ ਫ਼ਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਖੇਡਾਂ ਨਹਿਰੂ ਸਟੇਡੀਅਮ ਫ਼ਰੀਦਕੋਟ, ਸਰਕਾਰੀ ਬਲਬੀਰ ਸਕੂਲ ਫ਼ਰੀਦਕੋਟ ਅਤੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ ਵਿਖੇ ਕਰਵਾਈਆ ਜਾਂ ਰਹੀਆਂ ਹਨ ਅਤੇ ਚੈਸ ਗੇਮ ਦੀਆਂ ਖੇਡਾਂ ਡਾ. ਮਹਿੰਦਰ ਸਿੰਘ ਸਾਂਭੀ ਗੋਰਮਿੰਟ ਗਰਲਜ ਸੀਨੀ. ਸੈਕੰ. ਸਕੂਲ, ਫਰੀਦਕੋਟ ਵਿਖੇ ਕਰਵਾਈ ਜਾ ਰਹੀ ਹੈ। ਇਨ੍ਹਾਂ ਖੇਡਾਂ ਵਿੱਚ ਅਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ (ਨੈਸ਼), ਕਬੱਡੀ (ਸਰਕਲ), ਵਾਲੀਬਾਲ (ਸਮੈਂਸ਼ਿੰਗ), ਵਾਲੀਬਾਲ (ਸ਼ੂਟਿੰਗ), ਹੈਂਡਬਾਲ, ਜੂਡੋ, ਗੱਤਕਾ, ਕਿੱਕਬਾਕਸਿੰਗ, ਹਾਕੀ, ਬੈਡਮਿੰਟਨ, ਬਾਸਕਿਟਬਾਲ, ਰੈਸਲਿੰਗ, ਟੇਬਲ ਟੈਨਿਸ, ਚੈੱਸ, ਤੈਰਾਕੀ, ਵੈਟਲਿਫਟਿੰਗ ਅਤੇ ਪਾਵਰਲਿਫਟਿੰਗ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਹ ਖੇਡ ਮੁਕਾਬਲੇ ਮਿਤੀ 05 ਅਕਤੂਬਰ 2026 ਤੱਕ ਜਾਰੀ ਰਹਿਣਗੇ। ਅੱਜ ਹੋਈਆਂ ਖੇਡਾਂ ਦੇ ਮੁਕਾਬਲਿਆ ਵਿੱਚ ਜੂਡੋ ਅੰ. 14 (-30 ਕਿਲੋ) ਗਗਨਦੀਪ ਸਿੰਘ ਪਹਿਲਾ ਸਥਾਨ, ਵਿਕਾਸ ਨੇ ਦੂਜਾ ਸਥਾਨ, ਦਿਲਜੀਤ ਸਿੰਘ ਅਤੇ ਖੁਸ਼ਦੀਪ ਸਿੰਘ ਤੀਜਾ ਸਥਾਨ ਪ੍ਰਾਪਤ ਕੀਤਾ, ਕਿੱਕ-ਬਾਕਸਿੰਗ ਅੰ. 14 (ਲੜਕੀਆ) ਵਿੱਚ (-28 ਕਿਲੋ) ਪ੍ਰਨੀਤ ਕੌਰ ਨੇ ਪਹਿਲਾ ਸਥਾਨ , (-32 ਕਿਲੋ) ਵਿੱਚ ਕਿਰਨਦੀਪ ਕੌਰ ਸਾਦਿਕ ਨੇ ਪਹਿਲਾ ਸਥਾਨ, ਅਲੀਸ਼ਾ ਕੌਰ ਕੋਟਕਪੂਰਾ ਨੇ ਦੂਜਾ ਸਥਾਨ, (-37 ਕਿਲੋ) ਵਿੱਚ ਮਾਵੀਆ ਜੋਸ਼ੀ ਨੇ ਪਹਿਲਾ ਸਥਾਨ, (-42 ਕਿਲੋ) ਵਿੱਚ ਯਸਨੀਤ ਕੌਰ ਨੇ ਪਹਿਲਾ ਸਥਾਨ, ਅੰ. 21 (ਲੜਕੀਆ) ਵਿੱਚ (-45 ਕਿਲੋ) ਵਿੱਚ ਜੈਸਮੀਨ ਕੌਰ ਕੋਟਕਪੂਰਾ ਨੇ ਪਹਿਲਾ ਸਥਾਨ, (-50ਕਿਲੋ) ਵਿੱਚ ਨਵਨੀਤ ਕੌਰ ਨੇ ਪਹਿਲਾ ਸਥਾਨ, (-55 ਕਿਲੋ) ਵਿੱਚ ਮੁਸਕਾਨ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਅੰ. 31-40 (ਲੜਕਿਆ) ਵਿੱਚ (-69 ਕਿਲੋ) ਸੁਖਵਿੰਦਰ ਸਿੰਘ ਨੇ ਪਹਿਲਾ ਸਥਾਨ, (-80 ਕਿਲੋ) ਰਜਿੰਦਰ ਕੁਮਾਰ ਪਹਿਲਾ ਸਥਾਨ, (-89ਕਿਲੋ) ਵਿੱਚ ਰਾਜੇਸ਼ ਕੁਮਾਰ ਪਹਿਲਾ ਸਥਾਨ, (+94 ਕਿਲੋ) ਵਿੱਚ ਜੁਗਲ ਕੁਮਾਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਗੱਤਕਾ ਅੰ. 14 (ਲੜਕੀਆ) ਸਿੰਗਲ ਸੋਟੀ ਟੀਮ ਵਿੱਚ ਕੋਟਕਪੂਰਾ ਟੀਮ ਨੇ ਪਹਿਲਾ ਸਥਾਨ, ਟਹਿਣਾ ਜੋਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰ.14 (ਲੜਕੀਆ) ਸਿੰਗਲ ਸੋਟੀ ਵਿਅਕਤੀਗਤ ਵਿੱਚ ਫਰੀਦਕੋਟ ਪਹਿਲਾ ਸਥਾਨ, ਕੋਟਕਪੂਰਾ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਅੰ.14 (ਲੜਕੀਆ) ਫ੍ਰੀ ਸੋਟੀ ਟੀਮ ਵਿੱਚ ਜੈਤੋ ਟੀਮ ਨੇ ਪਹਿਲਾ ਸਥਾਨ, ਪੰਜਗਰਾਈ ਟੀਮ ਨੇ ਦੂਸਰਾ ਸਥਾਨ ਅਤੇ ਟਹਿਣਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਅੰ. 17 (ਲੜਕੀਆ) ਸਿੰਗਲ ਸੋਟੀ ਟੀਮ ਵਿੱਚ ਕੋਟਕਪੂਰਾ ਨੇ ਪਹਿਲਾ ਸਥਾਨ, ਫਰੀਦਕੋਟ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਖੇਡਾਂ ਵਤਨ ਪੰਜਾਜ ਦੀਆਂ 2026 ਅਧੀਨ ਜਿਲ੍ਹਾ ਪੱਧਰ ਖੇਡਾਂ ਦੀ ਫਰੀਦਕੋਟ ਦੇ ਨਹਿਰੂ ਸੇਟਡੀਅਮ ਵਿਚ ਜਾਰੀ- ਵੱਖ-ਵੱਖ ਖੇਡਾਂ ਵਿੱਚ ਜੇਤੂ ਖਿਡਾਰੀ ਸਨਮਾਨਿਤ-

